ETV Bharat / bharat

ਸਿਖਲਾਈ ਦੌਰਾਨ ਛੱਪੜ 'ਚ ਡੁੱਬੇ ਸਿੱਖ ਰੈਜੀਮੈਂਟ ਦੇ 2 ਜਵਾਨ - soldiers drowned in pond during training

ਝਾਰਖੰਡ ਦੀ ਰਾਮਗੜ੍ਹ ਛਾਉਣੀ 'ਚ ਸਿਖਲਾਈ ਦੌਰਾਨ ਛੱਪੜ ਵਿੱਚ ਡੁੱਬਣ ਕਾਰਨ ਸਿੱਖ ਰੈਜੀਮੈਂਟ ਦੇ 2 ਜਵਾਨਾਂ ਦੀ ਮੌਤ ਹੋ ਗਈ ਹੈ। ਦੋਵੇਂ ਜਵਾਨਾਂ ਦੀਆਂ ਦੇਹਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।

ਸਿਖਲਾਈ ਦੌਰਾਨ ਛੱਪੜ 'ਚ ਡੁੱਬੇ 2 ਜਵਾਨ
ਸਿਖਲਾਈ ਦੌਰਾਨ ਛੱਪੜ 'ਚ ਡੁੱਬੇ 2 ਜਵਾਨ
author img

By

Published : Sep 2, 2020, 10:54 AM IST

ਰਾਚੀ: ਝਾਰਖੰਡ ਦੀ ਰਾਮਗੜ੍ਹ ਛਾਉਣੀ ਦੇ ਖੇਤਰ ਵਿੱਚ ਸਿੱਖ ਰੈਜੀਮੈਂਟਲ ਸੈਂਟਰ ਵਿੱਚ ਸਿਖਲਾਈ ਦੌਰਾਨ 2 ਫੌਜੀਆਂ ਦੀ ਛੱਪੜ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਜਵਾਨਾਂ ਦੀ ਸਿਖਲਾਈ ਸਿੱਖ ਰੈਜੀਮੈਂਟਲ ਸੈਂਟਰ ਦੇ ਮਾਥੁਰ ਛੱਪੜ ਵਿੱਚ ਚੱਲ ਰਹੀ ਸੀ। ਇਸ ਦੌਰਾਨ 2 ਜਵਾਨ ਛੱਪੜ ਵਿੱਚ ਡੁੱਬ ਗਏ।

ਛੱਪੜ ਵਿੱਚ ਡੁੱਬਣ ਤੋਂ ਬਾਅਦ ਮੌਕੇ 'ਚ ਮੌਜੂਦ ਲੋਕਾਂ 'ਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਦੋਵਾਂ ਨੂੰ ਛੱਪੜ ਤੋਂ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਦੋਵੇ ਜਵਾਨਾਂ ਦੀ ਮੌਤ ਹੋ ਚੁੱਕੀ ਸੀ।

ਸਿਖਲਾਈ ਦੌਰਾਨ ਛੱਪੜ 'ਚ ਡੁੱਬੇ 2 ਜਵਾਨ
ਸਿਖਲਾਈ ਦੌਰਾਨ ਛੱਪੜ 'ਚ ਡੁੱਬੇ 2 ਜਵਾਨ

ਸਿੱਖ ਰੈਜੀਮੈਂਟ ਸੈਂਟਰ ਵਿਖੇ ਤਾਇਨਾਤ 22 ਸਾਲਾ ਪਰਮਜੀਤ ਸਿੰਘ ਪਿਤਾ ਸੇਵਕ ਸਿੰਘ ਜੋਂ ਕਿ ਮੇਹਨਾ ਪੰਜਾਬ ਅਤੇ 22 ਸਾਲਾ ਜੋਰਾਵਰ ਸਿੰਘ ਪਿਤਾ ਅਮਰੀਕ ਸਿੰਘ ਜੋ ਕਿ ਕੁੱਲਾ ਪੰਜਾਬ ਦੇ ਵਸਨੀਕ ਸਨ। ਦੋਵੇਂ ਜਵਾਨਾਂ ਦੀਆਂ ਦੇਹਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।

ਦੇਰ ਸ਼ਾਮ ਰਾਮਗੜ੍ਹ ਥਾਣੇ 'ਚ ਸਿੱਖ ਰੈਜੀਮੈਂਟ ਦੇ ਅਧਿਕਾਰੀ ਨੇ ਮਾਮਲੇ ਦੀ ਲਿਖਿਤ ਜਾਣਕਾਰੀ ਦਿੱਤੀ। ਮੇਜਰ ਪ੍ਰਸ਼ਾਂਤ ਰਾਏ ਨੇ ਡੀਸੀ ਸੰਦੀਪ ਸਿੰਘ ਨੂੰ ਇੱਕ ਪੱਤਰ ਜਾਰੀ ਕਰਕੇ ਕਿਹਾ ਕਿ ਸਿਖਲਾਈ ਦੌਰਾਨ ਉਨ੍ਹਾਂ ਦੇ 2 ਜਵਾਨਾਂ ਦੀ ਛੱਪੜ ਵਿੱਚ ਡੁੱਬਣ ਕਾਰਨ ਮੌਤ ਹੋ ਗਈ।

ETV Bharat Logo

Copyright © 2025 Ushodaya Enterprises Pvt. Ltd., All Rights Reserved.